
ਆਪਣੇ ਡਿਜੀਟਲ ਵਰਕਸਪੇਸ ਦਾ ਸੈੱਟਅੱਪ ਕਰੋ
Outline
ਵਰਕਸਪੇਸ ਦੀ ਰੂਪ-ਰੇਖਾ
ਡਿਜੀਟਲ ਵਰਕਸਪੇਸ ਬਿਲਕੁਲ ਤੁਹਾਡੇ ਭੌਤਿਕ ਸਟਾਫ਼ਰੂਮ ਵਾਂਗ ਕੰਮ ਕਰਦਾ ਹੈ, ਪਰ ਇਹ ਤੁਹਾਡੇ ਕੰਪਿਊਟਰ, ਸਮਾਰਟਫ਼ੋਨ ਜਾਂ ਟੈਬਲੈੱਟ ਦੇ ਅੰਦਰ ਸੁਰੱਖਿਅਤ ਢੰਗ ਨਾਲ ਮੌਜੂਦ ਹੁੰਦਾ ਹੈ। ਸਿਲੇਬਸ ਜਾਂ ਨੋਟਿਸ ਲੱਭਣ ਲਈ ਡੈਸਕ ਤੋਂ ਡੈਸਕ 'ਤੇ ਜਾਣ ਦੀ ਬਜਾਏ, ਹਰ ਚੀਜ਼ ਨੂੰ ਡਿਜੀਟਲ ਮਾਹੌਲ ਦੇ ਅਧੀਨ ਕੇਂਦਰਿਤ ਕੀਤਾ ਜਾਂਦਾ ਹੈ। ਇਸ ਸਪੇਸ ਨੂੰ ਨੈਵੀਗੇਟ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ, Google ਤੁਹਾਡੇ ਕੰਮ ਨੂੰ ਸੁਰੱਖਿਅਤ ਢੰਗ ਨਾਲ ਸਟੋਰ ਕਰਨ, ਰੋਜ਼ਾਨਾ ਦੇ ਨਿਯਮਬੱਧ ਕੰਮਾਂ ਨੂੰ ਤੇਜ਼ ਕਰਨ ਅਤੇ ਤੁਹਾਡੇ ਰੋਜ਼ਾਨਾ ਦੇ ਕਾਰਜਾਂ ਨੂੰ ਸੰਭਾਲਣ ਲਈ ਤਿਆਰ ਕੀਤੇ ਟੂਲਾਂ ਦਾ ਇੱਕ ਮੁੱਖ ਪੈਕੇਜ ਮੁਹੱਈਆ ਕਰਵਾਉਂਦਾ ਹੈ।
ਆਪਣੇ ਡਿਜੀਟਲ ਵਰਕਸਪੇਸ ਨੂੰ ਇਨ੍ਹਾਂ ਸਧਾਰਨ ਸ਼੍ਰੇਣੀਆਂ ਰਾਹੀਂ ਸਮਝੋ:
ਸੰਚਾਰ
ਇਨ੍ਹਾਂ ਟੂਲਾਂ ਦੀ ਵਰਤੋਂ ਵਿਦਿਆਰਥੀਆਂ, ਮਾਂ-ਪਿਓ ਅਤੇ ਅਧਿਆਪਕਾਂ ਨਾਲ ਕਨੈਕਟ ਹੋਣ ਲਈ ਕੀਤੀ ਜਾ ਸਕਦੀ ਹੈ।
Gmail: ਇੱਕ ਈਮੇਲ ਸੇਵਾ।
Google Meet: ਇੱਕ ਅਜਿਹਾ ਆਭਾਸੀ ਪਲੇਟਫਾਰਮ ਜਿੱਥੇ ਤੁਸੀਂ ਵੀਡੀਓ ਕਾਲਾਂ ਦਾ ਸੈੱਟਅੱਪ ਕਰ ਸਕਦੇ ਹੋ।
Google Chat: ਸੁਨੇਹਾ ਭੇਜਣ ਵਾਲਾ ਟੂਲ।
Google Calendar: ਤੁਹਾਡੀ ਰੋਜ਼ਾਨਾ ਦੀ ਸਮਾਂ-ਸਾਰਣੀ ਦਾ ਪ੍ਰਬੰਧਨ ਕਰਨ ਲਈ ਇੱਕ ਸਧਾਰਨ ਟੂਲ।
ਸਮੱਗਰੀ ਰਚਨਾ ਅਤੇ ਸਹਿਯੋਗ
ਇਹ ਟੂਲ ਸਰਗਰਮੀਆਂ ਅਤੇ ਅਸਾਈਨਮੈਂਟਾਂ ਵਰਗੀ ਕੋਰਸ ਸਮੱਗਰੀ ਬਣਾਉਣ ਅਤੇ ਸਾਂਝੀ ਕਰਨ ਵਿੱਚ ਤੁਹਾਡੀ ਮਦਦ ਕਰਦੇ ਹਨ।
Google Docs: ਤੁਹਾਡੀ ਡਿਜੀਟਲ ਨੋਟਬੁੱਕ।
Google Sheets: ਤੁਹਾਡਾ ਡਿਜੀਟਲ ਹਾਜ਼ਰੀ ਅਤੇ ਨੰਬਰ ਰਜਿਸਟਰ।
Google Slides: ਤੁਹਾਡਾ ਡਿਜੀਟਲ ਬਲੈਕਬੋਰਡ।
ਮੁਲਾਂਕਣ ਅਤੇ ਡਾਟਾ ਸੰਗਠਨ
- Google Forms: ਡਿਜੀਟਲ ਵਿਚਾਰ ਅਤੇ ਸਵਾਲਨਾਮਾ ਸਟੇਸ਼ਨ।
ਕਲਾਸ ਪ੍ਰਬੰਧਨ
ਡਿਜੀਟਲ ਕਲਾਸਰੂਮ ਬਣਾਉਣ ਅਤੇ ਫ਼ਾਈਲਾਂ ਨੂੰ ਸੰਰਚਿਤ ਕਰਨ ਲਈ ਕੇਂਦਰੀ ਹੱਬ।
Google Classroom: ਇਹ ਅਸਾਈਨਮੈਂਟਾਂ ਬਣਾਉਣ ਅਤੇ ਉਨ੍ਹਾਂ ਨੂੰ ਗ੍ਰੇਡ ਦੇਣ, ਸਰੋਤਾਂ ਨੂੰ ਸਾਂਝਾ ਕਰਨ ਅਤੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਕੰਮ 'ਤੇ ਵਿਚਾਰ ਦੇਣ ਵਿੱਚ ਤੁਹਾਡੀ ਮਦਦ ਕਰਦਾ ਹੈ।
Google Drive: ਇਹ ਉਹ ਸਪੇਸ ਹੈ ਜਿੱਥੇ ਤੁਸੀਂ ਆਪਣੇ ਸਾਰੇ ਦਸਤਾਵੇਜ਼ਾਂ ਅਤੇ ਫ਼ਾਈਲਾਂ ਨੂੰ ਸਟੋਰ ਕਰ ਕੇ ਸਾਂਝਾ ਕਰ ਸਕਦੇ ਹੋ।
Google Sites: ਇਸ ਨਾਲ ਤੁਸੀਂ ਵੈੱਬਸਾਈਟਾਂ ਬਣਾ ਸਕਦੇ ਹੋ।
ਇਨ੍ਹਾਂ ਵਿੱਚੋਂ ਹਰੇਕ ਟੂਲ ਨੂੰ ਤੁਹਾਡੇ ਲਈ ਤਿੰਨ ਚੀਜ਼ਾਂ ਕਰਨ ਵਾਸਤੇ ਬਣਾਇਆ ਗਿਆ ਹੈ: ਸੰਚਾਰ ਕਰਨ, ਸਹਿਯੋਗ ਦੇਣ ਅਤੇ ਤੁਹਾਡਾ ਕੀਮਤੀ ਸਮਾਂ ਬਚਾਉਣ ਵਿੱਚ ਮਦਦ ਕਰਨਾ।
ਡੈਮੋ
ਆਓ ਆਪਣੀ ਈਮੇਲ ਆਈਡੀ ਵਿੱਚ ਲੌਗ-ਇਨ ਕਰਨ ਦੀ ਪ੍ਰਕਿਰਿਆ ਦੇਖੀਏ। ਤੁਸੀਂ ਲੌਗਇਨ ਕਰਨ ਲਈ ਜਾਂ ਤਾਂ ਆਪਣੇ ਨਿੱਜੀ ਖਾਤੇ ਜਾਂ ਆਪਣੇ ਵਰਕਸਪੇਸ ਖਾਤੇ ਦੀ ਵਰਤੋਂ ਕਰ ਸਕਦੇ ਹੋ। ਨਿੱਜੀ ਖਾਤੇ @gmail.com ਨਾਲ ਸਮਾਪਤ ਹੁੰਦੇ ਹਨ, ਜਦਕਿ ਤੁਹਾਡੀ ਸੰਸਥਾ ਵੱਲੋਂ ਪ੍ਰਦਾਨ ਕਰਵਾਏ ਗਏ ਅਧਿਕਾਰਿਤ ਵਰਕਸਪੇਸ ਖਾਤੇ ਵਿਸ਼ੇਸ਼-ਵਿਉਂਤਬੱਧ ਡੋਮੇਨ (ਜਿਵੇਂ ਕਿ, @institution.edu.in ਜਾਂ @institution.ac.in) ਦੀ ਵਰਤੋਂ ਕਰਦੇ ਹਨ।
ਡੈਸਕਟਾਪ/ਲੈਪਟਾਪ ਲਈ
ਸਮਾਰਟਫ਼ੋਨ/ਟੈਬਲੈੱਟ ਲਈ
ਅਭਿਆਸ ਕਰੋ
ਹੁਣ ਜਦੋਂ ਤੁਸੀਂ ਡੈਮੋ ਦੇਖ ਲਿਆ ਹੈ, ਤਾਂ ਆਓ ਮਿਲ ਕੇ ਇੱਕ ਤਤਕਾਲ "ਡਿਜੀਟਲ ਵਰਕਸਪੇਸ ਜਾਂਚ" ਕਰੀਏ।
ਆਪਣੇ ਕਾਰਜ-ਖੇਤਰ ਨੂੰ ਰੋਜ਼ਾਨਾ ਵਰਤੋਂ ਲਈ ਪੂਰੀ ਤਰ੍ਹਾਂ ਤਿਆਰ ਕਰਨ ਵਾਸਤੇ ਆਪਣੇ ਡੀਵਾਈਸ 'ਤੇ ਇਨ੍ਹਾਂ ਆਸਾਨ ਕਦਮਾਂ ਦਾ ਅਨੁਸਰਣ ਕਰੋ:
ਡੈਸਕਟਾਪ/ਲੈਪਟਾਪ ਲਈ:
1. ਆਪਣੇ ਖਾਤੇ ਵਿੱਚ ਲੌਗ-ਇਨ ਕਰੋ
ਆਪਣੇ ਕੰਪਿਊਟਰ 'ਤੇ ਆਪਣਾ Google Chrome ਬ੍ਰਾਊਜ਼ਰ ਖੋਲ੍ਹੋ। ਸਿਖਰਲੀ ਖੋਜ ਪੱਟੀ 'ਤੇ ਜਾਓ, google.com ਟਾਈਪ ਕਰੋ ਅਤੇ ਕੋਨੇ ਵਿੱਚ ਦਿੱਤੇ ਨੀਲੇ ਰੰਗ ਦੇ ਸਾਈਨ-ਇਨ ਕਰੋ ਬਟਨ 'ਤੇ ਕਲਿੱਕ ਕਰੋ। ਆਪਣਾ ਨਿੱਜੀ ਜਾਂ ਸੰਸਥਾਗਤ ਈਮੇਲ ਪਤਾ ਅਤੇ ਪਾਸਵਰਡ ਟਾਈਪ ਕਰੋ।
ਆਪਣੀ ਸਕ੍ਰੀਨ ਦੇਖੋ: ਸਿਖਰਲੇ ਸੱਜੇ ਕੋਨੇ ਵਿੱਚ ਦੇਖੋ। ਕੀ ਤੁਹਾਨੂੰ ਆਪਣੇ ਖਾਤੇ ਦੇ ਨਾਮ ਦਾ ਪਹਿਲਾ ਅੱਖਰ ਜਾਂ ਪ੍ਰੋਫਾਈਲ ਤਸਵੀਰ ਦਿਖਾਈ ਦੇ ਰਹੀ ਹੈ? ਜੇ ਹਾਂ, ਤਾਂ ਤੁਸੀਂ ਅਧਿਕਾਰਿਤ ਤੌਰ 'ਤੇ ਅੰਦਰ ਹੋ!
Google Workspace ਖਾਤੇ ਲਈ ਵਧੀਕ ਕਦਮ: ਬ੍ਰਾਊਜ਼ਰ ਪ੍ਰੋਫਾਈਲਾਂ ਨੂੰ ਸਵਿੱਚ ਕਰਨਾ
ਜੇ ਤੁਸੀਂ ਲੈਪਟਾਪ ਜਾਂ ਡੈਸਕਟਾਪ ਕੰਪਿਊਟਰ ਦੀ ਵਰਤੋਂ ਕਰ ਰਹੇ ਹੋ, ਤਾਂ ਆਪਣੀ ਸਕ੍ਰੀਨ ਦੇ ਬਿਲਕੁਲ ਉੱਪਰਲੇ-ਸੱਜੇ ਕਿਨਾਰੇ 'ਤੇ ਦੇਖੋ; ਅਸਲ ਵਿੰਡੋ ਫ੍ਰੇਮ 'ਤੇ, ਵੈੱਬ-ਪੰਨੇ ਦੇ ਉੱਪਰ। ਆਪਣੇ ਪ੍ਰੋਫਾਈਲ ਪ੍ਰਤੀਕ ਵਾਲੇ ਬੁਲਬੁਲੇ 'ਤੇ ਕਲਿੱਕ ਕਰੋ ਅਤੇ ਸ਼ਾਮਲ ਕਰੋ ਜਾਂ ਪ੍ਰੋਫਾਈਲ ਸਵਿੱਚ ਨੂੰ ਚੁਣੋ। ਇੱਥੇ ਆਪਣੀ ਸੰਸਥਾ ਦੀ ਈਮੇਲ ਨਾਲ ਸਾਈਨ-ਇਨ ਕਰੋ।
(ਇਹ ਵਧੀਕ ਕਦਮ ਸਿਰਫ਼ ਤੁਹਾਡੇ ਸੰਸਥਾ ਦੇ ਕੰਮ ਲਈ ਸਮਰਪਿਤ ਵਿੰਡੋ ਬਣਾਉਂਦਾ ਹੈ।)
2. ਆਪਣੇ ਡਿਜੀਟਲ ਵਰਕਸਪੇਸ 'ਤੇ ਨੈਵੀਗੇਟ ਕਰਨਾ
ਆਪਣੇ ਪੰਨੇ ਦੇ ਸਿਖਰ-ਸੱਜੇ ਕੋਨੇ 'ਤੇ ਵਾਪਸ ਦੇਖੋ ਅਤੇ Google Apps ਲਾਂਚਰ ਲੱਭੋ; ਇਹ ਪ੍ਰਤੀਕ ਨੌਂ ਛੋਟੇ ਬਿੰਦੂਆਂ ਦੇ ਗਰਿੱਡ ਵਰਗਾ ਹੁੰਦਾ ਹੈ। ਆਪਣੇ ਮੁੱਖ ਟੂਲ ਦੇ ਡ੍ਰਾਪ-ਡਾਊਨ ਨੂੰ ਖੋਲ੍ਹਣ ਲਈ ਇਸ 'ਤੇ ਕਲਿੱਕ ਕਰੋ।
ਆਓ ਇਹ ਦੇਖਣ ਲਈ ਇੱਕ-ਇੱਕ ਕਰ ਕੇ Google ਟੂਲਾਂ 'ਤੇ ਕਲਿੱਕ ਕਰੀਏ ਕਿ ਉਹ ਕਿੱਥੇ ਮੌਜੂਦ ਹਨ:
Docs (ਤੁਹਾਡੀ ਡਿਜੀਟਲ ਨੋਟਬੁੱਕ), Sheets (ਤੁਹਾਡੀ ਡਿਜੀਟਲ ਹਾਜ਼ਰੀ ਅਤੇ ਅੰਕ ਰਜਿਸਟਰ) ਅਤੇ Slides (ਤੁਹਾਡਾ ਡਿਜੀਟਲ ਬਲੈਕਬੋਰਡ) ਦੀ ਪੜਚੋਲ ਕਰਨ ਲਈ ਪ੍ਰਤੀਕਾਂ 'ਤੇ ਕਲਿੱਕ ਕਰੋ।
ਤੁਸੀਂ Calendar, Chat, Meet, Classroom ਅਤੇ Forms ਵਰਗੇ ਹੋਰ ਟੂਲਾਂ ਦੀ ਵੀ ਪੜਚੋਲ ਕਰ ਸਕਦੇ ਹੋ!
ਨੌਂ ਬਿੰਦੂਆਂ 'ਤੇ ਵਾਪਸ ਜਾਓ ਅਤੇ ਕਿਸੇ ਵੀ ਸਮੇਂ ਆਪਣੀ ਅਧਿਕਾਰਿਤ ਸੂਚਨਾ ਇਨਬਾਕਸ ਨੂੰ ਦੇਖਣ ਲਈ Gmail ਖੋਲ੍ਹੋ।
ਸਮਾਰਟਫ਼ੋਨ/ਟੈਬਲੈੱਟ ਲਈ:
1. ਆਪਣੇ ਖਾਤੇ ਵਿੱਚ ਲੌਗ-ਇਨ ਕਰੋ
Gmail ਐਪ ਖੋਲ੍ਹੋ। ਸਿਖਰਲੇ-ਸੱਜੇ ਕੋਨੇ ਵਿੱਚ ਪ੍ਰੋਫਾਈਲ ਪ੍ਰਤੀਕ 'ਤੇ ਟੈਪ ਕਰੋ ਅਤੇ ਆਪਣੇ ਨਿੱਜੀ ਜਾਂ ਸੰਸਥਾਗਤ ਈਮੇਲ ਪਤੇ ਅਤੇ ਪਾਸਵਰਡ ਨਾਲ ਸਾਈਨ-ਇਨ ਕਰਨ ਲਈ "ਕੋਈ ਹੋਰ ਖਾਤਾ ਸ਼ਾਮਲ ਕਰੋ" ਨੂੰ ਚੁਣੋ।
Google Workspace ਖਾਤੇ ਲਈ ਵਧੀਕ ਕਦਮ: ਖਾਤੇ ਸਵਿੱਚ ਕਰੋ
ਆਪਣੇ ਨਿੱਜੀ ਅਤੇ ਸੰਸਥਾਗਤ ਖਾਤਿਆਂ ਵਿਚਕਾਰ ਤੁਰੰਤ ਸਵਿੱਚ ਕਰਨ ਲਈ ਕਿਸੇ ਵੀ Google ਐਪ ਦੇ ਸਿਖਰਲੇ ਸੱਜੇ ਕੋਨੇ ਵਿੱਚ ਆਪਣੇ ਪ੍ਰੋਫਾਈਲ ਪ੍ਰਤੀਕ 'ਤੇ ਟੈਪ ਕਰੋ।
2. ਆਪਣੇ ਡਿਜੀਟਲ ਵਰਕਸਪੇਸ 'ਤੇ ਨੈਵੀਗੇਟ ਕਰਨਾ
ਆਪਣੇ ਐਪ ਮੀਨੂ ਤੋਂ ਸਿੱਧਾ ਉਨ੍ਹਾਂ ਦੇ ਖਾਸ ਪ੍ਰਤੀਕਾਂ (Drive, Docs, Sheets, Classroom ਆਦਿ) ਨੂੰ ਖੋਲ੍ਹ ਕੇ ਆਪਣੀਆਂ ਐਪਾਂ ਤੱਕ ਪਹੁੰਚ ਕਰੋ।
ਅਭਿਆਸ ਪੂਰਾ ਹੋਇਆ! ਇੱਕ ਲੰਬਾ ਸਾਹ ਲਓ। ਤੁਹਾਡਾ ਡਿਜੀਟਲ ਕਾਰਜ-ਖੇਤਰ ਅਧਿਕਾਰਿਤ ਤੌਰ 'ਤੇ ਖੁੱਲ੍ਹ ਗਿਆ ਹੈ, ਵਿਵਸਥਿਤ ਹੈ ਅਤੇ ਤੁਹਾਡੇ ਲਈ ਤਿਆਰ ਹੈ!
ਪ੍ਰਤਿਬਿੰਬ
ਫ਼ਿਲਹਾਲ ਤੁਹਾਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ?
ਕਾਗਜ਼ੀ ਕੰਮ ਤੋਂ ਡਿਜੀਟਲ ਸਪੇਸ ਵੱਲ ਵਧਣ ਦੇ ਇਸ ਸਫ਼ਰ ਬਾਰੇ ਸੋਚੋ। ਵਿਚਾਰ ਕਰੋ ਕਿ ਕੀ ਇਸ ਨਾਲ ਤੁਹਾਨੂੰ ਰਾਹਤ, ਉਤਸ਼ਾਹ ਜਾਂ ਉਤਸੁਕਤਾ ਮਹਿਸੂਸ ਹੁੰਦੀ ਹੈ ਕਿ ਤੁਹਾਡਾ ਰੋਜ਼ਾਨਾ ਦਾ ਕੰਮ ਕਿੰਨਾ ਆਸਾਨ ਹੋ ਸਕਦਾ ਹੈ।
