ਸਿੱਖਿਅਕ ਹੋਣ ਦੇ ਨਾਤੇ, ਅਸੀਂ ਅਕਸਰ ਕਲਾਸਰੂਮ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਰਜਿਸਟਰਾਂ, ਨੋਟਬੁੱਕਾਂ ਅਤੇ ਕਾਗਜ਼ੀ ਕੰਮ ਨੂੰ ਸੰਭਾਲਣ ਵਿੱਚ ਬਹੁਤ ਸਾਰਾ ਸਮਾਂ ਬਿਤਾ ਦਿੰਦੇ ਹਾਂ।ਹੁਣ ਇਨ੍ਹਾਂ ਮੁਸ਼ਕਲ ਅਤੇ ਸਮਾਂ ਲੈਣ ਵਾਲੇ ਕੰਮਾਂ ਨੂੰ ਤਕਨੀਕ ਦੀ ਮਦਦ ਨਾਲ ਆਸਾਨ ਬਣਾਈਏ।

ਪਹਿਲੇ ਬੁਨਿਆਦੀ ਸੈਸ਼ਨ, “ਆਪਣਾ ਡਿਜੀਟਲ ਵਰਕਸਪੇਸ ਸੈੱਟ ਅੱਪ ਕਰੋ” ਵਿੱਚ ਤੁਹਾਡਾ ਸੁਆਗਤ ਹੈ। ਇਸ ਸੈਸ਼ਨ ਵਿੱਚ ਤੁਸੀਂ Google ਦੇ ਟੂਲਾਂ ਦੀ ਵਰਤੋਂ ਕਰਕੇ ਆਪਣਾ ਖੁਦ ਦਾ ਡਿਜੀਟਲ ਮਾਹੌਲ ਤਿਆਰ ਕਰਨਾ ਸਿੱਖੋਗੇ।

ਅਸੀਂ ਤੁਹਾਨੂੰ ਸੁਰੱਖਿਅਤ ਢੰਗ ਨਾਲ ਲੌਗ-ਇਨ ਕਰਨ ਅਤੇ ਆਪਣੇ ਨਵੇਂ ਆਭਾਸੀ ਵਰਕਸਪੇਸ ਨੂੰ ਸਮਝਣ ਅਤੇ ਵਰਤਣਾ ਸ਼ੁਰੂ ਕਰਨ ਲਈ ਪਹਿਲੇ ਕਦਮ ਚੁੱਕਣ ਵਿੱਚ ਮਾਰਗਦਰਸ਼ਨ ਕਰਾਂਗੇ। ਆਓ, ਤੁਹਾਡਾ ਸਮਾਂ ਬਚਾਈਏ ਅਤੇ ਤੁਹਾਡੇ ਅਧਿਆਪਨ ਦੇ ਦਿਨ ਨੂੰ ਹੋਰ ਆਸਾਨ ਬਣਾਈਏ।